
ਸਵੈ-ਰੁਜ਼ਗਾਰ
ਜੇ ਕਰ ਤੁਸੀਂ ਕੈਨੋਡਾ ਵਿੱਚਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਵਪਾਰ ਸਬੰਧੀ ਇਕ ਵਧੀਆ ਯੋਜਨਾ ਬਣਾ ਲੈਣੀ ਚਾਹੀਦੀ ਹੈ। ਕੈਨੇਡਾ ਬਿਜ਼ਨਸ (www.canadabusiness.ca ਜਾਂ 1-888-576-4444) ਤੋਂ ਫੈਡਰਲ, ਪ੍ਰਾਵਿੰਸ਼ਿਅਲ/ਟੈਰੀਟੋਰੀਅਲ ਅਤੇ ਸਥਾਨਕ ਪੱਧਰ ਤੇ ਆਪ ਦੀ ਸਹਾਇਤਾ ਲਈ ਉਪਲੱਬਧ ਪ੍ਰੋਗਰਾਮਾਂ, ਸੇਵਾਵਾਂ ਅਤੇ ਵਪਾਰਕ ਸਾਧਨਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਅਤਿਰਿਕਤ ਸਾਧਨ:
-
ਕੈਨੇਡਾ ਸਮਾਲ ਬਿਜ਼ਨਸ ਫਾਈਨੈਂਸਿੰਗ ਪ੍ਰੋਗਰਾਮ (ਸਮਾਲ ਬਿਜ਼ਨਸ ਲੋਨਜ਼)Canada Small Business Financing Program (small business loans) ic.gc.ca ਜਾਂ ਫੋਨ ਕਰੋ 1-866-959-1699.
-
ਬਿਜ਼ਨਸ ਡਿਵੈਲਪਮੈਂਟ ਬੈਂਕ ਆਫ ਕੈਨੇਡਾ / Business Development Bank of Canada (ਵਿੱਤੀ, ਵੈਨਚਰ ਕੈਪੀਟਲ ਅਤੋ ਛੋਟੇ ਅਤੇ ਦਰਮਿਆਨੇ ਦਰਜੇ ਦੀਆਂ ਕੰਪਨੀਆਂ ਨਾਲ ਸਲਾਹ-ਮਸ਼ਵਰਾ) bd.ca ਜਾਂ ਫੋਨ ਕਰੋ 1-877-232-2269.
-
ਬਿਜਪਾਲ ਵੈਬਸਾਈਟ//Bizpal website (ਬਿਜ਼ਨਸ ਪਰਮਿਟ ਅਤੇ ਲਾਈਸੈਂਸ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣ ਲਈ ਔਨ-ਲਾਈਨ ਸੇਵਾਵਾਂ) bizpal.ca
-
ਆਪ ਦੇ ਸ਼ਹਿਰ ਜਾਂ ਰਿਹਾਇਸ਼ ਵਾਲੇ ਕਸਬੇ ਦੀ ਮਿਊਨਸੀਪਲ ਸਰਕਾਰ ।
Language:


