top of page

ਲੈਂਡਿੰਗ ਪ੍ਰਕਿਰਿਆ
ਤੁਹਾਨੂੰ ਹੁਣ ਤਕ ਕੈਨ (CANN) ਨੂੰ ਮਿਲ ਕੇ ਜਰੂਰੀ ਜਾਣਕਾਰੀ ਵਾਲਾ ਸੁਆਗਤੀ ਪੈਕੇਟ ਅਤੇ ਇਮੀਗਰੇਸ਼ਨ ਇੰਟਰਵਿਊ ਲਈ ਨੰਬਰ ਪ੍ਰਾਪਤ ਕਰ ਲੈਣਾ ਚਾਹੀਦਾ ਹੈ।
ਅਗਲੀ ਕਾਰਵਾਈ ਇਸ ਪ੍ਰਕਾਰ ਹੈ –
-
ਕੈਨੇਡਾ ਬਾਰਡਰ ਸਰਵਿਸ ਏਜੰਸੀ (CBSA) ਨਾਲ ਇੰਟਰਵਿਊ ਲਈ ਆਪਣੇ ਨੰਬਰ ਦਾ ਇੰਤਜਾਰ ਕਰੋ ਜਾਂ ਲਾਈਨ ਵਿੱਚ ਖੜੇ ਹੋ ਜਾਵੋ। ਕਿਰਪਾ ਕਰ ਕੇ ਆਪਣੇ ਪਾਸਪੋਰਟ ਜਾਂ ਟਰੈਵਲ ਡਾਕੂਮੈਂਟ, ਪੱਕੀ ਰਿਹਾਇਸ਼ ਦੇ ਦਸਤਾਵੇਜ਼ (COPR), ਕਸਟਮ ਡੈਕਲਾਰੇਸ਼ਨ ਕਾਰਡ ਅਤੇ ਆਪਣਾ ਪਤਾ ਤਿਆਰ ਰੱਖੋ।
-
ਇਮੀਗਰੇਸ਼ਨ ਦੀ ਇੰਟਰਵਿਊ ਤੋਂ ਬਾਅਦ ਤੁਹਾਨੂੰ ਆਪਣਾ ਸਮਾਨ ਲੈ ਲੈਣਾ ਚਾਹੀਦਾ ਹੈ।
-
ਜੇ ਕਰ ਤੁਸੀਂ ਹਵਾਈ ਜਹਾਜ ਰਾਹੀਂ ਕਿਸੇ ਹੋਰ ਸ਼ਹਿਰ ਵਿੱਚ ਜਾ ਰਹੇ ਹੋ ਤਾਂ ਧਿਆਨ ਰਹੇ ਕਿ ਅਗਲੀ ਫਲਾਈਟ ਲਈ ਜਾਣ ਵਾਸਤੇ ਦੋ ਵਖਰੇ ਰਸਤੇ ਹਨ (ਕਿਰਪਾ ਕਰ ਕੇ ਹਰੇ ਸੰਕੇਤਾਂ ਦਾ ਪਾਲਣ ਕਰੋ ਜਾਂ ਕਿਸੇ ਵਿਅਕਤੀ ਤੋਂ ਪੁੱਛੋ)
Language:
bottom of page


