
ਅੰਗ੍ਰੇਜੀ / ਫ੍ਰੈਂਚ ਸਿੱਖਣਾ
ਅੰਗ੍ਰੇਜੀ ਅਤੇ / ਜਾਂ ਫੈਂਚ ਭਾਸ਼ਾ (ਕੈਨੇਡਾ ਵਿੱਚ ਦੋ ਰਾਸ਼ਟਰੀ ਭਾਸ਼ਾਵਾਂ) ਨੂੰ ਸਿੱਖਣਾ ਜਾਂ ਸੁਧਾਰਣਾ ਤੁਹਾਨੂੰ ਕੰਮ ਲੱਭਣ ਦੇ ਮੌਕੇ ਅਤੇ ਸਵੈ-ਨਿਰਭਰਤਾ ਵਧਾਓਣ ਵਿੱਚ ਸਹਾਇਕ ਹੋਵੇਗਾ ਅਤੇ ਨਵੇਂ ਮਾਹੋਲ ਦੇ ਅਨੁਕੂਲ ਢਲਣ ਅਤੇ ਏਕੀਕਰਨ ਵਿੱਚ ਮਦਦ ਕਰੇਗਾ। ਜਿਆਦਾਤਰ ਨਵੇਂ ਆਉਣ ਵਾਲੇ, ਜੋ ਕਿ ਪੱਕੇ ਰਿਹਾਇਸ਼ੀ ਹਨ, ਟੈਕਸ ਤੋਂ ਪ੍ਰਾਪਤ ਧੰਨ ਨਾਲ ਪ੍ਰਦਾਨ ਕੀਤੀਅਂ ਜਾਣ ਵਾਲੀਆਂ ਭਾਸ਼ਾ ਦੀ ਸਿੱਖਲਾਈ ਦੀਆਂ ਕਲਾਸਾਂ ਲੈਣ ਦੇ ਯੋਗ ਹੁੰਦੇ ਹਨ। ਇਨਾਂ ਭਾਸ਼ਾ ਦੀ ਸਿੱਖਲਾਈ ਦੀਆਂ ਕਲਾਸਾਂ ਨੂੰ ਲਿੰਕ (LINC – ਲੈਂਗੂਏਜ਼ ਇੰਸਟ੍ਰਕਸ਼ਨ ਫਾਰ ਨਿਊਕਮਰਜ਼ ਟੂ ਕੈਨੇਡਾ/ CLIC (Cours de Langue pour les Immigrants au Canada) ਕਹਿਆ ਜਾਂਦਾ ਹੈ।
ਲਿੰਕ ਜਾਂ ਕਲਿਕ (LINC or CLIC) ਦੇ ਕੋਰਸ ਲੈਣ ਤੇ ਪ੍ਰਾਪਤ ਹੋਣ ਵਾਲਾ ਸਰਟੀਫਿਕੇਟ ( CLB/NCLC 4 ਜਾਂ ਇਸ ਤੋਂ ਵੀ ਵੱਧ ਭਾਸ਼ਾ ਦੇ ਬੋਲਣ ਅਤੇ ਸਮਝਣ ਦਾ ਪੱਧਰ ) ਸਿਟੀਜ਼ਨਸ਼ਿੱਪ ਲਈ ਅਰਜ਼ੀ ਵਾਸਤੇ ਭਾਸ਼ਾ ਦੀ ਯੋਗਤਾ ਪੂਰੀ ਕਰਨ ਲਈ ਵਰਤਿਆ ਜਾ ਸਕਦਾ ਹੈ। ਵਧ ਤੋਂ ਵੱਧ ਨਵੇਂ ਆਊਣ ਵਾਲਿਆਂ ਨੂੰ ਇਹ ਕਲਾਸਾਂ ਲੈਣ ਵਿੱਚ ਸਦਦ ਕਰਨ ਲਈ, ਸਹਾਇਕ ਸੇਵਾਵਾਂ ਜਿਸ ਤਰਾਂ ਕਿ ਬੱਚਾ ਦੇਖ-ਰੇਖ ਲਈ ਸਹਾਇਤਾ ਅਤੇ ਆਵਾਜਾਈ ਲਈ ਸਹਾਇਤਾ, ਯੋਗ ਵਿਦਿਆਰਥੀਆਂ ਲਈ ਉਪਲੱਬਧ ਹੁੰਦੀਆਂ ਹਨ। ਜਿਹੜੇ ਨਵੇਂ ਆਉਣ ਵਾਲੇ ਇਮੀਗਰੈਂਟ, ਇਸ ਕੋਰਸ ਵਿੱਚ ਦਾਖ਼ਲ ਹੋਣਾ ਚਾਹੁੰਦੇ ਹਨ, ਉਹ ਆਪਣੇ ਨੇੜੇ ਦੇ ਅਸੈਸਮੈਂਟ ਸੈਂਟਰ ਜਾਂ ਇਮੀਗਰੈਂਟਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਂਵਾਂ ਨੂੰ ਸੰਪਰਕ ਕਰਨ।
Language:


