
ਕੈਨ ਬਾਰੇ ਜਾਣਕਾਰੀ
ਸੰਨ 1992 ਤੋ, ਕਮਿਊਨਿਟੀ ਏਅਰਪੋਰਟ ਨਿਊਕਮਰਜ ਨੈਟਵਰਕ (ਕੈਨ/CANN) ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਕੈਨੇਡਾ ਵਿੱਚ ਆਉਣ ਵਾਲੇ ਸਾਰੇ ਨਵੇਂ ਇਮੀਗਰੈਂਟਾਂ ਨੂੰ ਇੱਥੇ ਵੱਸਣ ਲਈ ਮੁੱਢਲੀ ਜਾਣਕਾਰੀ, ਦਿਸ਼ਾਨਿਰਦੇਸ਼ ਅਤੇ ਰੈਫਰਲ ਦੇ ਕੇ ਸਹਾਇਤਾ ਕਰ ਰਿਹਾ ਹੈ। ਸਾਡੀਆਂ ਸੇਵਾਵਾਂ ਭਿੰਨ ਭਾਸ਼ਾਵਾਂ ਬੋਲਣ ਵਾਲੇ ਸਟਾਫ ਦੁਆਰਾ, ਇਂਮੀਗਰੈਂਟਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ ।
ਸਾਡਾ ਉਦੇਸ਼ ਹੈ ਕਿ ਨਵੇਂ ਇੰਮੀਗਰੈਂਟ, ਕੈਨੇਡਾ ਵਿੱਚ ਜ਼ਿਂਦਗੀ ਦੀ ਸ਼ੁਰੂਆਤ ਕਰਨ ਲਈ ਕੀਤੇ ਜਾਣ ਵਾਲੇ ਜ਼ਰੂਰੀ ਕੰਮਾਂ ਬਾਰੇ ਪੂਰੀ ਜਾਣਕਾਰੀ ਲੈਕੇ ਇੱਥੋਂ ਜਾਣ। ਅਸੀਂ ਨਵੇਂ ਇੰਮੀਗਰੈਂਟਾਂ ਨੂੰ ਜਾਣਕਾਰੀ ਅਤੇ ਕੈਨੇਡਾ ਭਰ ਵਿੱਚ ਨਵੇਂ ਆਉਣ ਵਾਲਿਆਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਬਾਰੇ ਦੱਸ ਕੇ ਉਨਾਂ ਦੇ ਮੁੜ ਵਸੇਬੇ ਵਿੱਚ ਲੱਗਣ ਵਾਲੇ ਸਮੇਂ ਅਤੇ ਚਿੰਤਾ ਨੂੰ ਘਟਾਓਣ ਵਿੱਚ ਮਦਦ ਕਰਦੇ ਹਾਂ।
ਕੈਨ (CANN), ਸਿਟੀਜਨਸ਼ਿਪ ਐਂਡ ਇਮੀਗਰੇਸ਼ਨ ਕੈਨੇਡਾ (CIC) ਦੁਆਰਾ ਮਾਇਕ ਸਹਾਇਤਾ ਪ੍ਰਾਪਤ ਕਰਦਾ ਹੈ ਅਤੇ ਇਸ ਦਾ ਸੰਚਾਲਣ ਸਕਸੈਸ ਦੁਆਰਾ ਕੀਤਾ ਜਾਂਦਾ ਹੈ।

Language:


