
ਯੋਗਤਾਵਾਂ ਦਾ ਮੁਲਾਂਕਣ
ਆਮਤੌਰ ਤੇ ਨਵੇਂ ਆਵਾਸੀਆਂ ਲਈ, ਕੈਨੇਡਾ ਵਿੱਚ ਕੰਮ ਲੱਭਣਾ ਮੁਸ਼ਕਲ ਹੁੰਦਾ ਹੈ ਕਿਓਂ ਕਿ ਕੈਨੇਡਾ ਵਿੱਚ ਕੰਮਾਂ ਦੇ ਮਾਲਕ ਉਨਾਂ ਦੀਆਂ ਯੋਗਤਾਵਾਂ ਨੂੰ ਮਾਨਤਾ ਨਹੀਂ ਦਿੰਦੇ।
ਕਿਸੇ ਪੇਸ਼ੇਵਰ (ਰੈਗੂਲੇਟਿਡ) ਕਿੱਤੇ ਲਈ ਕੰਮ ਕਰਨ ਵਾਸਤੇ, ਕੈਨੇਡਾ ਤੋਂ ਬਾਹਰ ਪ੍ਰਾਪਤ ਕੀਤੀਆਂ ਯੋਗਤਾਵਾਂ ਦਾ ਨਿਰੀਖਣ ਕਰਵਾਓਣ ਦੀ ਜ਼ਰੂਰਤ ਹੋ ਸਕਦੀ ਹੈ। ਯੋਗ ਹੋਣ ਲਈ ਤੁਹਾਨੂੰ ਕੋਈ ਪ੍ਰੀਖਿਆ ਦੇਣੀ ਪੈ ਸਕਦੀ ਹੈ ਜਾਂ ਇਕ ਸਿੱਖਿਅਕ ਵਜੋਂ ਕੰਮ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਆਪਣੇ ਕਿੱਤੇ ਵਿੱਚ ਕੰਮ ਕਰਨ ਅਤੇ ਯੋਗਤਾਵਾਂ ਦੀ ਮਾਨਤਾ ਲਈ ਖ਼ਾਸ ਸ਼ਰਤਾਂ ਪੂਰੀਆਂ ਕਰਨ ਲਈ ਕਿ੍ਪਾ ਕਰ ਕੇ ਆਪਣੇ ਕਿੱਤੇ ਸਬੰਧੀ ਰੈਗੂਲੇਟਿਡ ( Regulated Body) ਬਾਡੀ ਨੂੰ ਸੰਪਰਕ ਕਰੋ।
ਕਿਸੇ ਨੋਨ- ਰੈਗੂਲੇਟਿਡ ਪੇਸ਼ੇ ਲਈ ਕੰਮ ਕਰਨ ਵਾਸਤੇ, ਕੰਮ ਦਾ ਮਾਲਕ ਫੈਸਲਾ ਕਰਦਾ ਹੈ ਕਿ ਤੁਹਾਡੀਆਂ ਕੈਨੇਡਾ ਤੋਂ ਬਾਹਰ ਪ੍ਰਾਪਤ ਕੀਤੀਆਂ ਯੋਗਤਾਵਾਂ ਨੂੰ ਮੰਨਿਆ ਜਾਵੇਗਾ ਜਾਂ ਨਹੀਂ। ਕੰਮ ਦਾ ਮਾਲਕ (ਇੰਪਲੋਇਰ) ਆਪ ਨੂੰ ਆਪ ਦੀ ਵਿਦਿਆ, ਯੋਗਤਾਵਾਂ ਅਤੇ ਆਪ ਦੇ ਕੰਮ ਸਬੰਧੀ ਤਜ਼ਰਬੇ ਦੇ ਮੁਲਾਂਕਣ ਲਈ ਵੀ ਆਖ ਸਕਦਾ ਹੈ।

Language:


