
ਸਧਾਰਨਤੌਰ ਤੇ ਪੁੱਛੇ ਜਾਣ ਵਾਲੇ ਪ੍ਰਸ਼ਨ
ਮੈਂ ਆਪਣਾ ਸਮਾਨ ਕਿੱਥੋਂ ਲੈ ਸਕਦਾ ਹਾਂ ?
ਆਪ ਦਾ ਸਮਾਨ ਕਸਟਮ ਹਾਲ ਵਿੱਚ ਕਿਸੇ ਇੱਕ ਮਾਹਲ ਉੱਤੇ ਆਵੇਗਾ। ਤੁਸੀਂ ਮਾਹਲ ਦਾ ਨੰਬਰ ਕਿਸੇ ਵੀ ਕੈਨ ਅਫ਼ਸਰ ਤੋਂ ਲੈ ਸਕਦੇ ਹੋ ਜਾਂ YVR ਦੇ ਕਿਸੇ ਅਫਸਰ ਤੋਂ ਪੁੱਛ ਸਕਦੇ ਹੋ ।
ਜੇ ਮੈਂ ਪੀ.ਆਰ. ਕਾਰਡ (ਪੱਕੀ ਰਿਹਾਇਸ਼ ਦਾ ਕਾਰਡ) ਮਿਲਣ ਤੋਂ ਪਹਿਲਾਂ ਹੀ ਰਹਿਣ ਦੀ ਥਾਂ ਬਦਲ ਲੈਂਦਾ ਹਾਂ ਜਾਂ ਅਜੇ ਮੇਰੇ ਕੋਲ ਪੀ.ਆਰ. ਕਾਰਡ ਪ੍ਰਾਪਤ ਕਰਨ ਲਈ ਕੋਈ ਪਤਾ ਨਹੀਂ ਹੈ ?
ਤੁਸੀਂ CBSA ਅਫਸਰ ਤੋਂ ਐਡਰੈਸ ਨੋਟੀਫਿਕੇਸ਼ਨ ਫਾਰਮ ਦੀ ਮੰਗ ਕਰ ਸਕਦੇ ਹੋ । ਜਦੋਂ ਤੁਹਾਡੇ ਕੋਲ ਆਪਣਾ ਪਤਾ ਹੋਵੇਗਾ ਤੁਸੀਂ ਇਹ ਫਾਰਮ ਭਰ ਕੇ ਡਾਕ ਰਾਹੀਂ CIC ਨੂੰ ਭੇਜ ਸਕਦੇ ਹੋ ਅਤੇ CIC ਆਪ ਨੂੰ ਆਪ ਦਾ ਪੀ.ਆਰ. ਕਾਰਡ ਉਸ ਪਤੇ ਤੇ ਭੇਜ ਦੇਵੇਗਾ ।
ਜੇ ਕਰ ਮੈਂ ਆਪਣੀ ਅਗਲੀ ਫਲਈਟ ਲਈ ਲੇਟ ਹੋ ਜਾਵਾਂ ਤਾਂ ਕੀ ਹੋਵੇਗਾ ?
ਆਪਣੇ ਮਿੱਥੇ ਹੋਏ ਟਿਕਾਣੇ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਅਪਣੀ ਲੈਂਡਿੰਗ ਇੰਟਰਵਿਊ/ਪ੍ਰਕਿਰਿਆ ਪੂਰੀ ਕਰਨੀ ਪਵੇਗੀ । ਬਹੁਤੀਆਂ ਏਅਰ-ਲਾਈਨਾਂ ਇਸ ਲੈਂਡਿੰਗ ਪ੍ਰਕਿਰਿਆ ਤੋਂ ਹੋਣ ਵਾਲੀ ਦੇਰੀ ਤੋਂ ਜਾਣੂ ਹਨ ਅਤੇ ਆਪ ਨੂੰ ਅਗਲੀ ਉਪਲੱਬਧ ਫਲਾਈਟ ਤੇ ਭੇਜਣ ਵਿੱਚ ਮਦਦ ਕਰਦੇ ਹਨ ।
ਕੀ ਮੈਂ ਏਅਰਪੋਰਟ ਤੇ ਸਿੰਨ (SIN ) ਨੰਬਰ ਲਈ ਅਰਜੀ ਭਰ ਸਕਦਾ ਹਾਂ?
ਨਹੀਂ, SIN ਨੰਬਰ ਲੈਣ ਲਈ ਅਪ ਨੂੰ ਸਰਵਿਸ ਕੈਨੇਡਾ ਸੈਂਟਰ ਜਾਣਾ ਪਵੇਗਾ ।
ਭਵਿੱਖ ਵਿੱਚ ਲਿਆਓਣ ਵਾਲੇ ਸਮਾਨ ਦੀ ਲਿੱਸਟ ਤੇ ਕਿੱਥੋਂ ਮੁਹਰ ਲਗਵਾਉਣੀ ਹੈ?
CBSA ਅਫਸਰ ਏਅਰਪੋਰਟ ਤੇ ਇਸ ਲਿਸਟ ਉੱਤਾ ਮੋਹਰ ਨਹੀਂ ਲਗਾਉਂਦੇ । ਇਸ ਬਾਰੇ ਹੋਰ ਜਾਣਕਾਰੀ ਲਈ ਆਪ ਨੂੰ CBSA ਨੂੰ 1-800-461-9999 ਤੇ ਫੋਨ ਕਰਨਾ ਚਾਹੀਦਾ ਹੈ ।
ਜੇ ਮੈਂ ਅੰਗ੍ਰੇਜੀ ਨਹੀਂ ਜਾਣਦਾ ਤਾਂ ਮੈਂ ਅਫਸਰ ਨਾਲ ਕਿਸ ਤਰਾਂ ਗਲ ਬਾਤ ਕਰਾਂ?
CBSA ਕੋਲ ਹੇਠ ਦਿੱਤੇ ਸਾਧਨ ਉਪਲੱਬਧ ਹਨ –
-
ਬਹੁ-ਭਾਸ਼ੀ ਲਿਖ਼ਤਾਂ ਵਿੱਚ ਜਾਣਕਾਰੀ (ਜਿਵੇਂ ਕਿ ਕਸਟਮ ਡੈਕਲਾਰੇਸ਼ਨ ਕਾਰਡ)
-
ਕਿਸੇ ਵਿਅਕਤੀ ਦੁਆਰਾ ਅਨੁਵਾਦ (ਜਿੱਥੇ ਉਪਲੱਬਧ ਹੋਵੇ) ।
Language:


