
ਕੈਨੇਡਾ ਵਿੱਚ ਰਹਿਣਾ
ਕੈਨੇਡਾ ਦੀ ਅਬਾਦੀ ਤਕਰੀਬਨ 35 ਮਿਲਿਅਨ ਹੈ। ਲਗਭਗ 20 ਪ੍ਰਤੀਛਤ ਕੈਨੇਡਾ ਵਾਸੀ ਕੈਨੇਡਾ ਤੋਂ ਬਾਹਰ (ਜੰਮੇ) ਪੈਦਾ ਹੋਏ ਹਨ । ਇਹ ਇੰਮੀਗਰੈਂਟ ਕੈਨੇਡਾ ਦੇ ਬਹੁ-ਸਭਿਆਚਾਰਕ ਸਮਾਜ ਦਾ ਇਕ ਅਸੋਲ ਹਿੱਸਾ ਹਨ।
ਕੈਨੇਡਾ ਦੀ ਨਿਆਂ ਪ੍ਰਣਾਲੀ, ਕੈਨੇਡਾ ਵਾਸੀਆਂ ਨੂੰ ਨਸਲ, ਕੌਮੀ ਜਾਂ ਏਥਨਿਕ ਮੂਲ, ਧਰਮ, ਲਿੰਗ ਅਤੇ ਲਿੰਗਿਕ ਸਥਿਤੀ, ਉਮਰ, ਮਾਨਸਿਕ ਜਾਂ ਸਰੀਰਿਕ ਅਪਾਹਜਤਾ ਦੇ ਅਧਾਰ ਤੇ ਕਿਸੇ ਭੇਦਭਾਵ ਤੋਂ ਬਿਨਾਂ ਸਭ ਨੂੰ ਸੁਰੱਖਿਆ ਅਤੇ ਕਾਨੂੰਨ ਦੇ ਇਕ ਸਮਾਨ ਲਾਭ ਪ੍ਰਾਪਤ ਕਰਨ ਦਾ ਅਧਿਕਾਰ ਦਿੰਦੀ ਹੈ।
ਇਕ ਕੈਨੇਡਾ ਵਾਸੀ ਹੋਣ ਵਜੋਂ, ਤੁਹਾਡੀਆਂ ਕੁੱਝ ਜਿੰਮੇਵਾਰੀਆਂ ਵੀ ਹਨ ਜਿਵੇਂਕਿ ਕਾਨੂੰਨ ਦੀ ਇੱਜਤ ਕਰਨਾ, ਅੰਗ੍ਰੇਜੀ ਅਤੇ ਜਾਂ ਫ੍ਰੈਂਚ ਸਿੱਖਣਾ, ਆਪਣੀ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਲਈ ਕੰਮ ਕਰਨਾ, ਭਾਈਚਾਰੇ ਵਿੱਚ ਦੂਸਰੇ ਲੋਕਾਂ ਦੀ ਮਦਦ ਕਰਨਾ ਅਤੇ ਕੈਨਡਾ ਦੇ ਵਿਰਸੇ ਅਤੇ ਕੁਦਰਤੀ ਵਾਤਾਵਰਨ ਦੀ ਸੰਭਾਲ ਕਰਨਾ।
ਕੈਨੇਡਾ ਨਿਵਾਸੀ, ਸਰਕਾਰ ਦੀਆਂ ਭਿੰਨ ਪੱਧਰਾਂ ਲਈ ਕਈ ਪ੍ਰਕਾਰ ਦੇ ਟੈਕਸ ਅਦਾ ਕਰਦੇ ਹਨ। ਇਹ ਟੈਕਸ ਸਰਕਾਰ ਵਲੋਂ ਚਲਾਏ ਜਾਣ ਵਾਲੇ ਕਈ ਪ੍ਰਕਾਰ ਦੇ ਪ੍ਰੋਗ੍ਰਾਮਾਂ ਅਤੇ ਸੇਵਾਵਾਂ, ਜਿਸ ਵਿੱਚ ਸਿਹਤ ਸੰਭਾਲ ਅਤੇ ਵਿਦਿਆ ਆਦਿ ਸ਼ਾਮਲ ਹਨ, ਨੂੰ ਮਾਇਕ ਸਹਾਇਤਾ ਦੇਣ ਲਈ ਵਰਤੇ ਜਾਂਦੇ ਹਨ।

Language:


