top of page

ਰਹਿਣ ਲਈ ਮਕਾਨ
ਜਦੋਂ ਤੁਸੀਂ ਰਹਿਣ ਲਈ ਥਾਂ ਲੱਭ ਰਹੇ ਹੁੰਦੇ ਹੋ ਤਾਂ ਤੁਹਾਡਾ ਪਹਿਲਾ ਫੈਸਲਾ ਘਰ ਜਾਂ ਅਪਾਰਟਮੈਂਟ ਖ਼ਰੀਦਣ ਜਾਂ ਕਿਰਾਏ ਤੇ ਲੈਣ ਦਾ ਹੁੰਦਾ ਹੈ ।
ਕਿਰਾਏ ਲਈ ਅਪਾਰਟਮੈਂਟ ਅਤੇ ਘਰ ਆਮਤੌਰ ਤੇ ਆਪਦੇ ਸਥਾਨਕ ਸਮਾਚਾਰ ਪੱਤਰਾਂ ਦੇ ਕਲਾਸੀਫਾਈਡ ਸੈਕਸ਼ਨ ਵਿੱਚ ਦਰਜ ਹੁੰਦੇ ਹਨ ।
ਭਾਂਵੇਂ ਕੁੱਝ ਮਕਾਨ-ਮਾਲਕ ਆਪਣਾ ਘਰ ਆਪ ਹੀ ਵੇਚਦੇ ਹਨ, ਪਰੰਤੁ ਕੈਨੇਡਾ ਵਿੱਚ ਜਿਆਦਾਤਰ ਘਰ ਰੀਅਲ-ਇਸਟੇਟ ਏਜੰਟ ਦੁਆਰਾ ਵੇਚੇ ਜਾਂਦੇ ਹਨ । ਇਹੋ ਜਿਹੇ ਕਈ ਘਰਾਂ ਦੇ ਬਾਹਰ ਬਾਹਰ ਤੁਸੀਂ ਫਾਰ ਸੇਲ ਦਾ ਸਾਈਨ ਲੱਗਿਆ ਦੇਖ ਸਕਦੇ ਹੋ ਅਤੇ ਇਨਾਂ ਬਾਰੇ ਸਥਾਨਕ ਅਖ਼ਬਾਰ ਦੇ ਵਰਗੀਕ੍ਰਿਤ ਭਾਗ (ਕਲਾਸੀਫਾਈਡ ਸੈਕਸ਼ਨ) ਵਿੱਚ ਪੜ ਸਕਦੇ ਹੋ । ਵਿਕਰੀ ਲਈ ਘਰਾਂ ਦੀ ਘੋਸ਼ਨਾ ਇੰਟਰਨੈੱਟ ਤੇ ਕਈ ਵੈੱਬਸਾਈਟਾਂ ਤੋਂ ਵੀ ਕੀਤੀ ਜਾਂਦੀ ਹੈ ।
ਇਹ ਮਹਤੱਵਪੂਰਨ ਹੈ ਕਿ ਘਰ ਖ਼ਰੀਦਣ ਜਾਂ ਕਿਰਾਏ ਤੇ ਲੈਣ ਤੋਂ ਪਹਿਲਾਂ ਤੁਸੀ ਆਪਣੇ ਅਧਿਕਾਰਾਂ ਅਤੇ ਜਿੰਮੇਵਾਰੀਆਂ ਨੂੰ ਸਮਝਣ ਲਈ ਕੈਨੇਡਾ ਵਿੱਚ ਟੈਨੇਸੀ ਲਾਅ ਨੂੰ ਚੰਗੀ ਤਰਾਂ ਜਾਣ ਲਵੋ ।

Language:
bottom of page


