top of page

ਰੋਜ਼ਗਾਰ
ਕੈਨੇਡਾ ਵਿੱਚ ਕੰਮ ਦੀ ਭਾਲ ਵਿੱਚ ਸਮਾਂ ਲੱਗ ਸਕਦਾ ਹੈ ਅਤੇ ਤੁਹਾਡੇ ਆਪਣੇ ਦੇਸ਼ ਦੇ ਮੁਕਾਬਲੇ ਮੁਸ਼ਕਲ ਵੀ ਹੋ ਸਕਦਾ ਹੈ। ਕੈਨੇਡਾ ਵਿੱਚ ਤੁਹਾਨੂੰ ਕੰਮ ਲੱਭਣ ਸਮੇਂ ਕੁੱਝ ਵਿਸ਼ੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ –
-
ਯੋਗਤਾਵਾਂ ਦਾ ਮੁਲਾਕਣ ਨਾ ਹੋਣਾ
-
ਭਾਸ਼ਾ ਦੀ ਯੋਗਤਾ ਵਿੱਚ ਕਮੀ
-
ਕੈਨੇਡਾ ਵਿੱਚ ਕੰਮ ਕਰਨ ਦਾ ਤਜ਼ਰਬਾ ਨਾ ਹੋਣਾ।
ਕੰਮ ਦੀ ਭਾਲ ਕਰ ਰਹੇ ਨਵੇਂ ਆਵਾਸੀਆਂ ਲਈ, ਸਰਕਾਰ ਵਲੋਂ ਮਾਇਕ ਸਹਾਇਤਾ ਪ੍ਰਾਪਤ ਕਈ ਪ੍ਰਕਾਰ ਦੀਆਂ ਸੇਵਾਵਾਂ ਉਪਲੱਬਧ ਹਨ। ਟੈਕਸ ਤੋਂ ਪ੍ਰਾਪਤ ਧੰਨ ਨਾਲ ਚੱਲਣ ਵਾਲੀਆਂ ਮੁਫ਼ਤ ਅੰਗ੍ਰੇਜੀ ਦੀਆਂ ਕਲਾਸਾਂ, ਹੁਨਰ ਦੀ ਸਿੱਖਲਾਈ, ਪ੍ਰਾਥਣਾ-ਪੱਤਰ (ਰੈਜੁਮੇ) ਲਿੱਖਣ ਲਈ ਕਲਾਸਾਂ ਅਤੇ ਕੰਮ ਦੀ ਭਾਲ ਵਿੱਚ ਮਦਦ ਵਾਸਤੇ ਕਈ ਪ੍ਰਕਾਰ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਆਪਣੇ ਨੇੜੇ ਕਿਸੇ ਇਮੀਗਰੈਂਟਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀ ਸੰਸਥਾ ਨੂੰ ਸੰਪਰਕ ਕਰੋ।

Language:
bottom of page


