top of page

ਪ੍ਰਾਈਮਰੀ ਅਤੇ ਸਕੈਂਡਰੀ ਸਿੱਖਿਆ
ਹਰ ਪ੍ਰਾਂਤ ਜਾਂ ਟੈਰੀਟੋਰੀ ਦੀ ਆਪਣੀ ਸਿੱਖਿਆ ਪ੍ਰਣਾਲੀ ਹੈ । ਪ੍ਰਾਂਤਾਂ ਅਤੇ ਟੈਰੀਟੋਰੀਆਂ ਵਿੱਚ ਥੋੜੀ ਬਹੁਤ ਭਿੰਨਤਾ ਤੋਂ ਅਲਾਵਾ, ਕੈਨੇਡਾ ਭਰ ਵਿੱਚ ਵਿਦਿਆ ਪ੍ਰਣਾਲੀ ਆਮਤੌਰ ਤੇ ਇਕ ਸਮਾਨ ਹੁੰਦੀ ਹੈ । ਕੈਨੇਡਾ ਵਿੱਚ ਪੜਾਈ ਸਧਾਰਨ ਤੌਰ ਤੇ ਕਿੰਡਰਗਾਰਟਨ ਤੋਂ ਸ਼ੁਰੂ ਹੋ ਕੇ 1 ਤੋਂ 12 ਗਰੇਡ ਤੱਕ ਹੁੰਦੀ ਹੈ ।
ਆਮਤੌਰ ਤੇ ਸਕੂਲ ਦਾ ਸਾਲ ਅਗਸਤ ਦੇ ਅਖੀਰ / ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਸ਼ੁਰੂ ਹੁੰਦਾ ਹੈ ਅਤੇ ਜੂਨ ਦੇ ਅਖੀਰ ਵਿੱਚ ਖ਼ਤਮ ਹੋ ਜਾਂਦਾ ਹੈ । ਸਾਲ ਭਰ ਬੱਚੇ ਸੋਮਵਾਰ ਤੋਂ ਸ਼ੁੱਕਰਵਾਰ ਸਕੂਲ ਜਾਂਦੇ ਹਨ । ਜੇ ਕਰ ਤੁਸੀਂ ਆਪਣੇ ਪਰਿਵਾਰ ਨਾਲ ਇਨਾਂ ਮਹੀਨਿਆਂ ਦੁਰਾਨ ਕੈਨੇਡਾ ਆਏ ਹੋ ਤਾਂ ਆਪਣੇ ਬੱਚੇ ਦੇ ਸਕੂਲ ਵਿੱਚ ਦਾਖ਼ਲੇ ਲਈ ਆਪਣੇ ਸਥਨਕ ਸਕੂਲ ਬੋਰਡ ਨੂੰ ਸੰਪਰਕ ਕਰੋ ।
ਜਿਵੇਂ ਕਿ ਕੈਨੇਡਾ ਇੱਕ ਦੋ ਭਾਸ਼ੀ ਦੇਸ਼ ਹੈ, ਪੂਰੇ ਦੇਸ਼ ਵਿੱਚ ਅੰਗ੍ਰੇਜੀ ਅਤੇ ਫ੍ਰੈਂਚ ਭਾਸ਼ਾ ਦੇ ਸਕੂਲ ਉਪਲੱਬਧ ਹਨ ।
Language:
bottom of page


