
ਪੋਸਟ ਸਕੈਂਡਰੀ ਵਿਦਿਆ
ਜੇ ਕਰ ਤੁਸੀਂ ਇੱਥੇ ਆ ਕੇ ਸਕੂਲ ਤੋਂ ਬਾਅਦ ਦੀ ਪੜਾਈ ਜਾਰੀ ਰੱਖਣਾ ਚਾਹੁੰਦੇ ਹੋ, ਤਾਂ ਤੂਹਾਨੂੰ ਕਈ ਤਰਾਂ ਦੇ ਫੈਸਲੇ ਲੈਣੇ ਪੈਣਗੇ । ਕਿਸੇ ਵਿਦਿਅਕ ਅਧਾਰੇ ਦੀ ਚੌਣ ਕਰਨ ਤੋਂ ਪਹਿਲਾਂ, ਇਹ ਜਾਣਨਾ ਮਹੱਤਵਪੂਰਨ ਹੈ ਕਿ ਉਹ ਮਾਨਤਾ ਪ੍ਰਾਪਤ ਹੋਣ, ਜਿਸ ਦਾ ਅਰਥ ਹੈ ਕਿ ਪ੍ਰਾਂਤਕ ਜਾਂ ਟੈਰੀਟੋਰੀਅਲ ਸਰਕਾਰ ਨੇ ਉਨਾਂ ਨੂੰ ਡਿਗਰੀ, ਡਿਪਲੋਮਾ, ਸਰਟੀਫਿਕੇਟ ਜਾਂ ਕੋਈ ਹੋਰ ਯੋਗਤਾ ਜਾਰੀ ਕਰਨ ਦਾ ਅਧਿਕਾਰ ਦਿੱਤਾ ਹੋਇਆ ਹੈ । ਤੁਸੀਂ ਕੈਨੇਡਿਅਨ ਇਨਫਾਰਮੇਸ਼ਨ ਸੈਂਟਰ ਫਾਰ ਇੰਟਰਨੈਸ਼ਨਲ ਕਰੀਡੈਂਸ਼ੀਅਲ ਦੀ ਵੈਬਸਾਈਟ www.cicic.ca ਤੇ ਜਾ ਕੇ ਮਾਨਤਾ ਪ੍ਰਾਪਤ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਪੂਰੀ ਲਿੱਸਟ ਪ੍ਰਾਪਤ ਕਰ ਸਕਦੇ ਹੋ ।
ਪੋਸਟ ਸਕੈਂਡਰੀ ਵਿਦਿਅਕ ਅਦਾਰਿਆਂ ਵਿੱਚ ਜਿਆਦਾਤਰ ਪ੍ਰਤੀ ਸਾਲ ਅਧਿਔਨ ਕਰਨ ਦੇ ਦੋ ਮੁੱਖ ਭਾਗ (ਟਰਮ) ਹੁੰਦੇ ਹਨ – ਸਤੰਬਰ ਤੋਂ ਦਸੰਬਰ ਅਤੇ ਜਨਵਰੀ ਤੋਂ ਅਪ੍ਰੈਲ ਤੱਕ । ਮਈ ਤੋਂ ਅਗਸਤ ਤੱਕ ਬਹੁਤ ਸਾਰੇ ਵਿਦਿਆਰਥੀ ਪੜਾਈ ਤੋਂ ਛੁੱਟੀ/ਬ੍ਰੇਕ ਲੈ ਲੈਂਦੇ ਹਨ ਪਰੰਤੂ ਪੜਾਈ ਜਾਰੀ ਰੱਖਣ ਦੇ ਚਾਹਵਾਨ ਵਿਦਿਆਰਥੀਆਂ ਲਈ ਗਰਮੀ ਦੇ ਮਹੀਨਿਆਂ ਵਿੱਚ ਵੀ ਕੋਰਸ ਦਿੱਤੇ ਜਾਂਦੇ ਹਨ ।
ਕੈਨੇਡਾ ਵਿੱਚ ਤਕਰੀਬਨ ਹਰ ਪ੍ਰਕਾਰ ਦੀ ਉੱਚ-ਪੱਧਰੀ ਸਿੱਖਿਆ ਪ੍ਰਾਪਤ ਕਰਨ ਲਈ ਫੀਸ ਅਦਾ ਕਰਨੀ ਪੈਂਦੀ ਹੈ । ਹਰ ਚਾਰ ਮਹੀਨੇ ਦੇ ਕੋਰਸ ਲਈ ਤੁਹਾਨੂੰ ਕਈ ਹਜਾਰ ਡਾਲਰ ਦੇਣੇ ਪੈ ਸਕਦੇ ਹਨ। ਫੀਸ ਤੋਂ ਅਲਾਵਾ, ਵਿਦਿਆਰਥੀਆਂ ਨੂੰ ਕੋਰਸ ਦੀਆਂ ਕਿਤਾਬਾਂ ਅਤੇ ਹੋਰ ਜ਼ਰੂਰੀ ਸਮਾਨ ਵੀ ਆਪ ਹੀ ਖ਼ਰੀਦਣਾ ਹੁੰਦਾ ਹੈ । ਪਰੰਤੂ, ਵਿਦਿਆਰਥੀਆਂ ਦੀ ਫੀਸ ਵਿੱਚ ਮਦਦ ਕਰਨ ਲਈ ਕਈ ਵਿੱਤੀ ਸਹਾਇਤਾ ਦੇ ਪ੍ਰੋਗਰਾਮ ਹਨ ਜਿਵੇਂ ਕਿ ਸਟੂਡੈਂਟ ਲੋਨ, ਗਰਾਂਟ, ਸਕਾਲਰਸ਼ਿੱਪ ਅਤੇ ਬਰਸਰੀਆਂ ਆਦਿ ।

Language:


