top of page

ਪਰਮਾਨੈਂਟ ਰੈਜ਼ੀਡੈਂਟ ਕਾਰਡ
ਪਰਮਾਨੈਂਟ ਰੈਜ਼ੀਡੈਂਟ (ਪੀ.ਆਰ. /PR) ਕਾਰਡ ਤੁਹਾਡਾ ਇਕ ਸਰਕਾਰੀ ਦਸਤਾਵੇਜ਼ ਹੈ ਜੋ ਕੈਨੇਡਾ ਵਿੱਚ ਆਪ ਦੀ ਪੱਕੀ ਰਿਹਾਇਸ਼ ਦਾ ਸਬੂਤ ਹੈ। ਤੁਹਾਡਾ ਪੀ.ਆਰ. ਕਾਰਡ ਤੁਹਾਨੂੰ ਡਾਕ ਰਾਹੀਂ ਤੁਹਾਡੇ ਕੈਨੇਡਾ ਦੇ ਪਤੇ ਤੇ ਭੇਜ ਦਿੱਤਾ ਜਾਵੇਗਾ ਅਤੇ ਤੁਹਾਨੂੰ ਇਸ ਦੇ ਲਈ ਅਰਜ਼ੀ ਭਰਣ ਦੀ ਲੋੜ ਨਹੀਂ ਹੈ। ਜੇ ਕਰ ਤੁਸੀਂ ਕਿਸੇ ਹੋਰ ਦੇਸ਼ ਦੀ ਯਾਤਰਾ ਲਈ ਜਾਂਦੇ ਹੋ, ਤਾਂ ਤੁਸੀਂ ਕੈਨੇਡੀਅਨ ਵੀਜ਼ਾ ਲਏ ਬਿਨਾਂ ਪੀ.ਆਰ. ਕਾਰਡ ਦੁਆਰਾ ਕੈਨੇਡਾ ਵਿੱਚ ਦਾਖ਼ਲ ਹੋ ਸਕਦੇ ਹੋ।
ਇਹ ਜਾਣਨ ਲਈ ਕਿ ਅੱਜਕਲ ਪੀ.ਆਰ. ਕਾਰਡ ਦੀ ਪ੍ਰਕਿਰਿਆ ਲਈ ਕਿਨਾਂ ਸਮਾਂ ਲੱਗ ਰਿਹਾ ਹੈ ਜਾਂ ਆਪਣੇ ਠੀਕ ਪਤੇ ਬਾਰੇ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਔਫ ਕੈਨੇਡਾ (CIC) ਨੂੰ ਦੱਸਣ ਲਈ www.cic.gc.ca ਰਾਹੀਂ ਸੰਪਰਕ ਕਰ ਸਕਦੇ ਹੋ।
Language:
bottom of page


