
Health Insurance
ਤੁਸੀਂ ਜਨਤਕ ਸਿਹਤ ਬੀਮੇ ਲਈ ਅਰਜ਼ੀ ਦੇ ਪਾਤਰ ਹੋ ਸਕਦੇ ਹੋ| ਇਸਦੇ ਨਾਲ, ਤੁਹਾਨੂੰ ਬਹੁਤੀਆਂ ਸਿਹਤ ਸੰਭਾਲ ਸੇਵਾਵਾਂ ਲਈ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੈ| ਟੈਕਸਾਂ ਰਾਹੀਂ ਸਰਵ ਵਿਆਪੀ ਸਿਹਤ-ਸੰਭਾਲ ਪ੍ਰਣਾਲੀ ਦਾ ਭੁਗਤਾਨ ਕੀਤਾ ਜਾਂਦਾ ਹੈ| ਜਦੋਂ ਤੁਸੀਂ ਜਨਤਕ ਸਿਹਤ-ਸੰਭਾਲ ਸੇਵਾਵਾਂ ਦੀ ਵਰਤੋਂ ਕਰਦੇ ਹੋ, ਤੁਹਾਨੂੰ ਲਾਜ਼ਮੀ ਤੌਰ ‘ਤੇ ਆਪਣਾ ਸਿਹਤ ਬੀਮਾ ਕਾਰਡ ਹਸਪਤਾਲ ਜਾਂ ਮੈਡੀਕਲ ਕਲੀਨਿਕ ਨੂੰ ਦਿਖਾਉਣਾ ਚਾਹੀਦਾ ਹੈ|
ਜੇ ਤੁਸੀਂ ਸੀਜ਼ਨਲ ਐਗਰੀਕਲਚਰਲ ਵਰਕਰਜ਼ ਪ੍ਰੋਗਰਾਮ (SAWP) ਦੇ ਤਹਿਤ ਪਹੁੰਚੇ ਹੋ, ਤਾਂ ਆਪਣੇ ਇਕਰਾਰਨਾਮੇ ਦਾ ਹਵਾਲਾ ਲਓ ਅਤੇ ਆਪਣੇ ਸਿਹਤ ਬੀਮਾ ਦੇ ਬਾਰੇ ਜਾਣਕਾਰੀ ਲਈ ਆਪਣੇ ਮਾਲਕ ਨਾਲ ਸੰਪਰਕ ਕਰੋ|
ਕਿਰਪਾ ਕਰਕੇ QR ਕੋਡਾਂ ਨੂੰ ਸਕੈਨ ਕਰਨ ਲਈ ਆਪਣੇ ਸਮਾਰਟਫੋਨ ਦੀ ਵਰਤੋਂ ਕਰੋ|ਇਹ ਤੁਹਾਨੂੰ ਵਿਸਥਾਰਪੂਰਵਕ ਜਾਣਕਾਰੀ ਦੇਵੇਗਾ.
ਬ੍ਰਿਟਿਸ਼ ਕੋਲੰਬੀਆ ਦੀ ਮੈਡੀਕਲ ਸੇਵਾਵਾਂ ਯੋਜਨਾ ਬਾਰੇ ਜਾਣਨ ਲਈ:

ਹਰ ਕੈਨੇਡੀਅਨ ਸੂਬੇ ਦੇ ਖਾਸ ਮੈਡੀਕਲ ਬੀਮਾ ਨਿਯਮ ਹੁੰਦੇ ਹਨ. ਵਧੇਰੇ ਜਾਣਕਾਰੀ ਲ ਈ, ਕਿਰਪਾ ਕਰਕੇ ਆਪਣੇ ਮਾਲਕ ਨਾਲ ਸੰਪਰਕ ਕਰੋ ਜਾਂ ਸੂਬਾਈ ਸਿਹਤ ਬੀਮਾ ਵੈਬਸਾਈਟ ਤੇ ਜਾਓ ਜਾਂ ਹੇਠ ਦਿਤਾ ਕੋਡ ਸਕੈਨ ਕਰੋ:



